Poem 08

ਕਤਲ

Katal · 5 June 2025

ਕਿਹਾ ਜਾਂਦਾ ਹੈ ਕਿਯੁੱਧ ਵਿੱਚ ਜਾਂਯੁੱਧ ਵਰਗੇ ਹਾਲਾਤਾਂ ਵਿੱਚਕਿਸੇ ਨੂੰ ਵੀ ਮਾਰਨਾ ਜਾਂ ਕਤਲ ਕਰਨਾਬਹੁਤ ਆਸਾਨ ਹੋ ਜਾਂਦਾ ਹੈ।ਪਰ ਮਹਾਂ ਮੂਰਖਤਾ ਭਰੀਘਿਨਾਉਣੀ ਹਰਕਤ ਹੁੰਦੀ ਹੈ ।

ਦੁਨੀਆਂ ਭਰ ਵਿੱਚਕਈ ਚੰਗੇ ਲੋਕਐਸੇ ਕੋਝੇ ਦਿਨਾਂ ਵਿੱਚ ਮਾਰੇ ਗਏਜਿਹਨਾਂ ਦੇ ਸਿਰਾਂ ਵਿੱਚਸਮਾਜ ਨੂੰ ਬਦਲਣ ਤੇਨਵਾਂ ਸਿਰਜਣ ਦੀ ਤਾਕਤ ਸੀ ।

ਅਕਸਰ ਚਿੰਝੜੀ ਛੇੜਨ ਲਈਜਾਂ ਖਾਹ ਮੁਖਾਹ ਲੜਨ ਵਾਸਤੇ,ਕੋਈ ਲੜਾਈ ਕਰਨ ਲਈਕਿਸੇ ਛੋਟੇ ਜਾਂ ਵੱਡੇ ਬਹਾਨੇ ਦੀ ਲੋੜ ਹੁੰਦੀ ਹੈ

ਕਿਸੇ ਆਮ ਪਰਿਵਾਰ ਵੱਲੋਂਕਿਸੇ ਜ਼ਿਮੀਂਦਾਰ ਜਾਂ ਅਮੀਰ ਦੇ ਘਰ ਲਾਗੇਪੱਕਾ ਮਕਾਨ ਬਣਾਉਣਾਗੋਲੀਆਂ ਦੇ ਸ਼ੈੱਲ ਸੂਰ ਦੇ ਮਾਸ ਜਾਂਗਾਂ ਦੇ ਮਾਸ ਨਾਲ ਬਣਵਾਉਣੇਜਿਵੇਂ ‘ਵੈਪਨਜ਼ ਆਫ ਮਾਸ ਡਿਸਟਰੱਕਸ਼ਨ’ ਦਾ ਬਹਾਨਾ ਬਣਾਉਣਾਨਿਊਕਲੀਅਰ ਹਥਿਆਰ ਬਣਾਉਣਾਰੂਸ ਵੱਲੋਂ ਛੋਟੇ ਭਰਾ ਯੂਕਰੇਨ ਨੂੰ ਬਦਤਮੀਜ਼ੀ ਦੀ ਸਜ਼ਾ ਦੇਣਾਪੁੱਲਵਾਮਾ ਅਤੇ ਪਹਿਲਗਾਮ ਵਿੱਚ ਹੋਈਆਂਅੱਤਵਾਦੀ ਘਟਨਾਵਾਂ ਕਾਰਣਭਾਰਤ ਤੇ ਪਾਕਿਸਤਾਨ ਵਿਚਕਾਰ ਯੁੱਧ ਛਿੜਨਾ !

ਹੁਣ ਫਿਰ ਯੁੱਧ ਦੌਰਾਨ ਕਈ ਚੰਗੇ ਲੋਕਮਾੜੇ ਲੋਕਾਂ ਦੇ ਨਾਲ ਨਾਲ ਮਾਰੇ ਜਾਣਗੇਕਈ ਕਮੀਨੇ ਮਾਰੇ ਜਾਣਗੇਕਈ ਬਹਾਦਰ ਸ਼ਹਾਦਤ ਪ੍ਰਾਪਤ ਕਰ ਜਾਣਗੇਮਰਨਾ ਮਾਰਨਾ ਆਸਾਨ ਲਗਦਾ ਹੋਵੇਗਾ

ਖ਼ਬਰਾਂ ਦੇਣ ਅਤੇ ਖ਼ਬਰਾਂ ਬਣਨ ਵਿੱਚ ਬੜਾ ਫਰਕ ਹੁੰਦਾ ਹੈਕਿਸੇ ਦੀ ਜਿੱਤ ਹੋਵੇਗੀ ਕਿਸੇ ਦੀ ਹਾਰ ਹੋਵੇਗੀਜਿੱਤ ਦੇ ਝੰਡੇ ਲਹਿਰਾਏ ਜਾਣਗੇਅੰਤ ਵਿੱਚ ਕੁੱਝ ਲੋਕ ਪਹਿਲਾ ਖੁਸ਼ ਹੋਣਗੇਫਿਰ ਨਫਰਤ ਕਰਨਗੇ

ਕੋਈ ਵੀ, ਕਿਸੇ ਤਰਾਂ ਵੀ ਕੀਤਾ ਗਿਆ ਕਤਲਪਿਆਰ ਪੈਦਾ ਨਹੀਂ ਕਰ ਸਕਦਾਹਾਂ, ਯੁੱਧ ਦਾ ਕਾਰਣ ਜ਼ਰੂਰ ਬਣਦਾ ਹੈਇਰਾਨ ਅਮਰੀਕਾ ਯੁੱਧ ਇਸ ਤਸਵੀਰ ਦਾ ਸਿੱਧਾ ਪ੍ਰਦਰਸ਼ਨ ਹੈ

ਪਿਆਰਾ ਸਿੰਘ ਕੁੱਦੋਵਾਲ

Piara Singh Kudowal

Read / download PDF