Poem 07

ਯੁੱਧ ਦਾ ਕਰਮ

Yudh Da Karam · 5 June 2025

ਅਸਲ ਵਿੱਚ ਮਾਰਨ ਤੋਂ ਪਹਿਲਾਂਹਿਟਲਰ ਵਰਗੇ ਲੋਕਆਪਣੇ ਮਨ ਵਿੱਚ ਲੋਕਾਂ ਨੂੰ ਮਾਰਨ ਦੀਨੇਸਤੋ ਨਾਬੂਦ ਕਰਨ ਦੀ ਇੱਛਾ ਪਾਲਦੇ ਹਨ

ਸ਼ਾਇਦ ਪਹਿਲੀ ਉਮਰੇਉਹਨਾਂ ਦੀਆਂ ਤੰਗੀਆਂ ਨੇਉਹਨਾਂ ਦੇ ਮਨ ਵਿੱਚ ਲੋਕਾਂ ਲਈ ਨਫ਼ਰਤ ਭਰ ਦਿੱਤੀ ਹੋਵੇ

ਫਿਰ ਉਹ ਹਿਟਲਰ ਵਾਂਗ ਲੋਕਾਂ ਲਈ ਉਠੱਦੇ,ਉਹ ਕਾਮਿਆਂ ਮਜ਼ਦੂਰਾਂ ਨੂੰ ਇਕੱਠਾ ਕਰਦੇਉਹਨਾਂ ਵਿੱਚ ਆਪਣੀ ਨਫ਼ਰਤ ਦੀ ਅੱਗ ਭਰਦੇਉਹ ਲੀਡਰ ਬਣਦੇ“ਪਵਿੱਤਰ ਖੂਨ” ਦਾ ਵਾਰਸ ਬਣਦੇ

ਆਪਣੀ ਅੰਦਰੂੰਨੀ ਨਫਰਤ ਭਰੀ ਨੀਤੀ ਨੂੰਯਹੂਦੀਆਂ ਵਾਂਗ ਹੋਰ ਲੋਕਾਂ ਤੇ ਲਾਗੂ ਕਰਦੇਯਹੂਦੀ ਵਾਂਗ ਹੀ ਬੰਦਿਆਂ, ਔਰਤਾਂ ਤੇ ਬੱਚਿਆਂ ਨੂੰਕੈਪਾਂ ਵਿਚ ਰੱਖ ਕੇ ਤਸੀਹੇ ਦਿੰਦੇਗੈਸ ਚੈਂਬਰਾਂ ਵਿੱਚ ਸੁੱਟ ਕੇ ਸਾੜਦੇਜਾਂ ਗਲਾਂ ਵਿੱਚ ਟਾਇਰ ਪਾ ਕੇ ਸਾੜਦੇਜਿੰਦਾ !

ਜ਼ਾਲਮ ਲੋਕਯੁੱਧ ਪਹਿਲਾਂ ਆਪਣੇ ਮਨ ਦੀ ਧਰਤੀ ਤੇ ਕਰਦੇਫਿਰ ਧਰਤੀ ਤੇ ਵਸਦੇਬੇਦੋਸ਼ੇ ਲੋਕਾਂ ਨੂੰ ਮਾਰਦੇ ਹਨ

ਐਸੇ ਲੋਕਾਂ ਦੇ ਅੰਤਰ ਮਨ ਤੇ ਉੱਕਰੀਦੁਜਿਆਂ ਨੂੰ ਮਾਰਨ ਦੀ ਲਾਲਸਾਕਦੇ ਨਹੀਂ ਮਰਦੀਔਰੰਗਜ਼ੇਬ ਹਿਟਲਰ ਚੰਗੇਜ਼ ਖ਼ਾਨ ਸਦਾ ਜੀਉਂਦੇ ਹਨਕਦੇ ਨਹੀਂ ਮਰਦੇਇਹ ਹੀ ਯੁੱਧ ਦਾ ਕਰਮ ਹੈ!

ਪਿਆਰਾ ਸਿੰਘ ਕੁੱਦੋਵਾਲ

Piara Singh Kudowal

Read / download PDF