Poem 01
ਸ਼ੱਟਅੱਪ
Shattapp (Shut Up) · 2026
ਮਿਸਟਰ ਬੀ ਨੇਮੱਚਲੀ ਹੋਈਮਿਸ ਜੀ ਨੂੰਇਕ ਵਾਰ ਫ਼ਿਰਵਰਜਿਆ ਅਤੇਆਪਣੇ ਕੰਮ ਵਿੱਚਧਿਆਨ ਦੇਣਅਤੇ ਕੰਮ ਦੀਰਫ਼ਤਾਰ ਵਧਾਉਣ ਲਈ ਕਿਹਾ
ਇਹ ਅਮਰੀਕਾ ਹੈਅਮਰੀਕਾਫਟਾ-ਫੱਟ ਹੱਥ ਚਲਾਉਪੁਰਜਿ਼ਆਂ ਤੇ ਨਿਗਾਹ ਰੱਖੋਉਲਟਾਉ, ਹਿਲਾਉ ਅਤੇ ਅੱਗੇ ਵਧਾਉਮਸ਼ੀਨ ਹੌਲੀ ਨਹੀਂ ਹੋ ਸਕਦੀਮਸ਼ੀਨ ਰੁੱਕ ਨਹੀਂ ਸਕਦੀਆਹਿਸਤਾ ਕੰਮ ਕਰਨ ਵਾਲੇਪੱਕੀ ਛੁੱਟੀ ਕਰੋ ਅਤੇਘਰਾਂ ਨੂੰ ਜਾਉਆਰਾਮ ਫੁਰਮਾਉਸਾਨੂੰ ਆਰਾਮਪ੍ਰਸਤਾਂ ਦੀ ਕੋਈ ਲੋੜ ਨਹੀਂਸਾਨੂੰ ਸੁਸਤ ਲੋਕਾ ਦੀ ਵੀ ਕੋਈ ਲੋੜ ਨਹੀਂਉਦਪਾਦਨ ਵੱਧੇਗਾ ਤਾਂਸੱਭ ਲਈ ਇਨਾਮ ਹੋਵੇ ਗਾਉਦਪਾਦਨ ਘੱਟ ਹੋਇਆ ਤਾਂਛਾਂਟੀ ਦਾ ਪੱਕਾ ਫ਼ੁਰਮਾਨ ਹੋਵੇਗਾ...
ਪਰਮਿਸ ਜੀ ਨੇਮਿਸਟਰ ਬੀ ਨੂੰਦੂਸਰੀ ਵਾਰ ਵੀ“ਸ਼ੱਟ-ਅੱਪ”ਆਖ ਦਿੱਤਾ !!
ਮਿਸਟਰ ਬੀ ਤੋਂਰਿਹਾ ਨਾ ਗਿਆਤਨਜ਼ ਕਰਦਾ ਹੋਇਆਉੱਚੀ ਆਵਾਜ਼ ਵਿੱਚਸੱਭ ਵਰਕਰਾਂ ਨੂੰ ਸੁਣਾ ਕੇ ਬੋਲਿਆ ,“ਹੇਅ, ਮਿਸ ਜੀਲਗਦੈ, ਤੈਨੂੰ ਮੇਰੇ ਨਾਲਪਿਆਰ ਹੋ ਗਿਐ ?”ਕੰਮ ਨਾਲੋਂ ਜ਼ਿਆਦਾਮੈਨੂੰ ਤੱਕਣਾਤੇਰਾ ਰੋਜ਼ ਦਾਵਿਹਾਰ ਹੋ ਗਿਐ !”
ਮਿਸ ਜੀ ਨੇਜ਼ਰਾ ਸ਼ਰਮਾ ਕੇਆਪਣੀ ਕੱਸੀ ਹੋਈ ਹਿੱਕ ਨੂੰਥੋੜਾ ਹਿਲਾ ਕੇ,ਬੁੱਲਾਂ ਨੂੰ ਘੁੰਮਾ ਕੇਬੋਲਾਂ ਨੂੰ ਲਮਕਾਅ ਕੇ ਕਿਹਾ“ਸ਼ੱ-ਅ-ਟ-ਅ-ਅ-ਅੱ-ਪ !!!
— ਪਿਆਰਾ ਸਿੰਘ ਕੁੱਦੋਵਾਲ
Piara Singh Kudowal