Poem 02

ਬਰਸਾਤਾਂ ਲਾਈਆਂ

Barsatan Layian (ਗੀਤ) · 2025

ਸੂਰਜ ਢਲਿਆ ਰਾਤਾਂ ਆਈਆਂ,ਫ਼ਿਰ ਅੱਖੀਆਂ ਬਰਸਾਤਾਂ ਲਾਈਆਂ ।

ਉਹ ਦੂਰ ਦੂਰ ਦੂਰ ਵੱਸੇ ।ਹਾਲ ਦਿਲ ਮੇਰੇ ਦਾ ਕੌਣ ਦੱਸੇਤਾਰਿਆਂ ਸੰਗ ਨਿੱਤ ਬਾਤਾਂ ਪਾਈਆਂ ।ਫ਼ਿਰ ਅੱਖੀਆਂ ਬਰਸਾਤਾਂ ਲਾਈਆਂ ।

ਡੰਗ ਬਿਰਹਾ ਦੇ ਬੜੇ ਨੁਕੀਲੇ ਵੇਕੋਈ ਭੇਜ ਮਾਂਦਰੀ ਕੀਲੇ ਵੇਫਿਰਨ ਸ਼ਿਕਾਰੀ ਘਾਤਾਂ ਲਾਈਆਂਫ਼ਿਰ ਅੱਖੀਆਂ ਬਰਸਾਤਾਂ ਲਾਈਆਂ ।

ਤੇਰੇ ਵਾਆਦਿਆਂ ਦਾ ਇਹ ਹਾਲ ਮਾਹੀਕਿੰਨੇ ਲੰਘ ਗਏ ਸਾਉਣ ਸਿਆਲ ਮਾਹੀਬਿਰਹਾ ਦੀਆਂ ਸੋੰਗਾਤਾਂ ਪਾਈਆਂਫ਼ਿਰ ਅੱਖੀਆਂ ਬਰਸਾਤਾਂ ਲਾਈਆਂ ।

ਤੇਰੇ ਨਾਲ ਸੀ ਜੋ ਹੁਲਾਸ ਬੜਾਉਹ ਕੁੱਦੋਵਾਲ ਉਦਾਸ ਬੜਾਹਰ ਥਾਂ ਤੇਰੀਆਂ ਘਾਟਾਂ ਪਾਈਆਂਫ਼ਿਰ ਅੱਖੀਆਂ ਬਰਸਾਤਾਂ ਲਾਈਆਂ ।

ਸੂਰਜ ਢਲਿਆ ਰਾਤਾਂ ਆਈਆਂ ।ਫਿਰ ਅੱਖੀਆਂ ਬਰਸਾਤਾਂ ਲਾਈਆਂ ।

— ਪਿਆਰਾ ਸਿੰਘ ਕੁੱਦੋਵਾਲ

Piara Singh Kudowal