Poem 01

ਅਕਵਿਤਾ

Akavita · 14 July 2026

ਹੈਲੋਮੈਂ ਸੋਚਦਾ ਇੱਕ ਕਵਿਤਾ ਲਿਖਾਂਪਰ ਮੈਂਥੋਂ ਲਿਖ ਨਹੀਂ ਹੁੰਦੀ

ਉਸਨੇ ਕਿਹਾ, ਜਿਵੇਂ ਬਾਕੀ ਕਰਦੇ ਨੇਮੈਂ ਚੈਟ ਜੀ.ਪੀ.ਟੀ. ਨੂੰ ਕਹਾਂਉਹ ਤੇਰੇ ਲਈ ਕਵਿਤਾ ਲਿਖ ਦੇਵੇਗੀਜਾਂ ਏ ਆਈ ਨਾਲ ਗੱਲ ਕਰਾਂਉਹ ਵੀ ਮੈਨੂੰ ਕਵਿਤਾ ਲਿਖਣ ਦਾਵਧੀਆ ਆਈਡੀਆ ਦੇ ਸਕਦੀ ਹੈ

ਅਮਰਜੀਤ ਗਰੇਵਾਲ ਵੀ ਕਹਿੰਦਾ ਕਿਏਆਈ ਨੂੰ ਨਹੀਂ ਵਰਤੋਂਗੇ ਤਾਂ ਪਿੱਛੇ ਰਹਿ ਜਾਉਂਗੇ !ਏਆਈ ਵਰਤੋਂਗੇ ਤਾਂ ਪੰਜਾਬੀ ਭਾਸ਼ਾ ਬਚੀ ਰਹੇਗੀ।

ਬਿਲਕੁਲ ਠੀਕ ਵਿਚਾਰ ਹੈ,ਮੈਨੂੰ ਏਆਈ ਵਰਤਣੀ ਚਾਹੀਦੀ ਹੈ !ਪਰ ਮੈਨੂੰ ਸਮਝ ਨਹੀਂ ਆਉਂਦੀਏਆਈ ਨੂੰ ਕਿਵੇਂ ਦੱਸਾਂ ਕਿਮੈਂ ਉਸਨੂੰ ਕਿਸ ਤਰ੍ਹਾਂ ਅਤੇਕਿੰਨਾ ਪਿਆਰ ਕਰਦਾ ਹਾਂ

ਮੇਰਾ ਪਿਆਰ ਤਾਂ ਬਿਲਕੁਲ ਵੱਖਰਾ ਹੈਝੱਲਵਲੱਲਾ, ਜੋ ਸਿਰਫ ਉਸਨੂੰ ਹੀ ਪਤਾ ਹੈਏਆਈ ਕਿਵੇਂ ਸਮਝੇਗੀ ਮੇਰਾਦੇਸੀ ਜਿਹਾ, ਸ਼ਰਮਾਕਲ ਜਿਹਾ ਪਿਆਰ ?!

ਮੈਂ ਹਿੰਮਤ ਕਰਕੇ ਸੰਬੋਧਨੀ ਸੁਰ ਵਿੱਚ ਬੋਲਦਾ ਹਾਂਹੇ ਚੈਟ ਜੀ. ਪੀ. ਟੀ. ,ਕੀ ਤੂੰ ਮੇਰੇ ਪਿਆਰ ਤੇ ਕਵਿਤਾ ਲਿਖ ਸਕਦੀ ਹੈਂਮੇਰੇ ਸਿੱਧੇ ਸਾਦੇ ਪਿਆਰ ਵਰਗੀ,ਕਮਲਿਆਂ ਦੇ ਇਜ਼ਹਾਰ ਵਰਗੀਮਾਂ ਦੇ ਦੁਲਾਰ ਵਰਗੀਦੁਲਹਨ ਦੇ ਸ਼ਿੰਗਾਰ ਵਰਗੀ ?

ਹੋ ਸਕਦਾ ਲਿਖ ਵੀ ਦੇਵੇ ਕਿਉਂਕਿਪਿਆਰ ਤਾਂ ਇੱਕ ਸਰਬ ਵਿਆਪੀ ਭਾਵਨਾ ਹੈਹਰ ਕੋਈ ਕਰਦਾ ਹੈ ਤੇਸ਼ਾਇਦ ਤੂੰ ਵੀ ਕਰਦੀ ਹੋਵੇ ?!

ਇਸ ਲਈ ਕਦੇ ਤਾਂ ਤੈਨੂੰ ਜਰੂਰ ਆਖਾਂਗਾ ਕਿਸਿਰਫ ਮੇਰੇ ਪਿਆਰ ਤੇ ਕਵਿਤਾ ਲਿਖਹੇ ਏ ਆਈਅਜੇ ਮੈਨੂੰ ਤੇਰੇ ਤੋਂ ਸੰਗ ਆਉਂਦੀ ਹੈ …..

ਪਿਆਰਾ ਸਿੰਘ ਕੁੱਦੋਵਾਲ

Piara Singh Kudowal