Poem 02
ਇੱਧਰ ਵੀ ਤੇ ਉੱਧਰ ਵੀ
Iddhar Vi Te Uddhar Vi · 25 July 2026
ਇੱਕ ਹਲਕੀ ਜਿਹੀ ਮੁਸਕਾਨ ਇੱਧਰ ਵੀ ਤੇ ਉਧਰ ਵੀਇੱਕ ਤਲਖ਼ੀ ਭਰੀ ਜੁਬਾਨ ਇੱਧਰ ਵੀ ਤੇ ਉੱਧਰ ਵੀ
ਉਹ ਆਏ ਮੁਸਕਰਾਏ ਤੇ ਹੱਥ ਹਿਲਾ ਕੇ ਚਲੇ ਗਏਅਸੀਂ ਖੜ ਗਏ ਵਾਂਗ ਚਟਾਨ ਇੱਧਰ ਵੀ ਤੇ ਉੱਧਰ ਵੀ
ਫ਼ਿਕਰਾਂ ਦੇ ਬਸਤੇ ਭਰ ਅਸੀਂ ਪੜ੍ਹਨ ਗਏ ਵਿਦੇਸ਼ਾਂ ਵਿਚਸਾਡੇ ਰੁਲ ਗਏ ਸਭ ਅਰਮਾਨ ਇੱਧਰ ਵੀ ਤੇ ਉੱਧਰ ਵੀ
ਸਾਡੇ ਪੈਰਾਂ ਹੇਠ ਮੁਕੱਦਰ ਅਸੀਂ ਦੌੜਾਂ ਲੰਬੀਆਂ ਲਾ ਬੈਠੇਨਾ ਲੱਭੇ ਕੋਈ ਕਦਰਦਾਨ ਇੱਧਰ ਵੀ ਤੇ ਉੱਧਰ ਵੀ
ਕੁੱਦੋਵਾਲ ਤੇ ਬਰੈੱਮਟਨ ਹੁਣ ਇਕੋ ਮਿੱਕੇ ਲਗਦੇ ਨੇਅਸੀਂ ਬਣ ਗਏ ਹਿੰਦੁਸਤਾਨ ਇੱਧਰ ਵੀ ਤੇ ਉੱਧਰ ਵੀ
— ਪਿਆਰਾ ਸਿੰਘ ਕੁੱਦੋਵਾਲ
Piara Singh Kudowal