Poem 05

ਅੰਦੋਲਨ ਤੋਂ ਡਰ ਗਿਆ ’ਨ੍ਹੇਰਾ

Andolan Ton Dar Gia ’Nhera · 1 December 2022

ਅੰਨਦਾਤੇ ਦੀ ਕਦਰ ਨਾ ਪਾਈਤਿੰਨ ਕਨੂੰਨ ਘੜ੍ਹ ਗਿਆ ’ਨ੍ਹੇਰਾ ।

ਸੂਹੀ ਸਵੇਰ ਨਾ ਦੇਣੀ ਮੰਨੇਵੇਖੋ ਕਿੰਨਾ ਤੜ੍ਹ ਗਿਆ ’ਨ੍ਹੇਰਾ ।

ਮੇਰੇ ਮੂਹਰੇ ਕੁਸਕੂ ਕਿਹੜਾਹੰਕਾਰ ਵਿੱਚ ਸੜ ਗਿਆ ’ਨ੍ਹੇਰਾ ।

ਤੋਮਰ ਪਹਿਲਾਂ ਬੜ੍ਹਕਾਂ ਮਾਰੇਉਹਲੇ ਹੋ ਫਿਰ ਖੜ੍ਹ ਗਿਆ ’ਨ੍ਹੇਰਾ ।

ਰਾਜਨਾਥ ਨੇ ਕੀਤੀ ਕੋਸ਼ਿਸ਼ਉਹਦੇ ਤੇ ਵੀ ਚੜ੍ਹ ਗਿਆ ’ਨ੍ਹੇਰਾ ।

ਲੋਕ ਰੋਹ ਨੂੰ ਟਿੱਚ ਸਮਝਦਾਬੋਲ ਕੁਵੱਲੇ ਘੜ ਗਿਆ ’ਨ੍ਹੇਰਾ ।

ਪਰਜੀਵੀ ਅੰਦੋਲਨ ਜੀਵੀਸ਼ਬਦ ਕੁਸੈਲੇ, ਮੜ੍ਹ ਗਿਆ ’ਨ੍ਹੇਰਾ ।

ਪਾਕਿਸਤਾਨੀ ਖਾਲਸਿਤਾਨੀਬੋਲ ਬੋਲ ਕੇ ਸੜ ਗਿਆ ’ਨ੍ਹੇਰਾ ।

ਰਾਜੇਵਾਲ ਨਾਲ ਰਾਕੇਸ਼ ਟਿਕੈਤਲੋਕ ਰੋਹ ਤੱਕ, ਝੜ ਗਿਆ ’ਨ੍ਹੇਰਾ ।

ਮੇਲਾ ਕਹੋ ਝਮੇਲਾ ਆਖੋ, ਕਿਸਾਨਅੰਦੋਲਨ ਤੋਂ ਡਰ ਗਿਆ ’ਨ੍ਹੇਰਾ ।

ਪਿਆਰਾ ਸਿੰਘ ਕੁੱਦੋਵਾਲ

Piara Singh Kudowal

Read / download PDF