Poem 06

ਲੁੱਟ ਦਾ ਜ਼ਿੰਮਾ

Lutt Da Zimma · 5 June 2025

ਮਿੱਠੇ ਬੋਲੀਸਿਰਫ ਚੰਗੇ ਲੋਕ ਹੀ ਨਹੀਂ ਬੋਲਦੇਧੋਖਾ ਦੇਣ ਵਾਲੇ,ਅਪਰਾਧਕ ਬਿਰਤੀ ਵਾਲੇਵੀ ਸੁਹਣੇ ਪਿਆਰੇ ਮਿੱਠੇ ਬੋਲਦੇ ਨੇ

ਸੁੰਦਰ, ਮਨਮੋਹਕ, ਕਾਵਿਕ ਵਾਕ ਬਣਤਰ ਰਖਦੇ ਨੇਮਿੱਠੇ ਬੋਲ ਉਹਨਾਂ ਦੀਆਂ ਲੁਪਤ ਭਾਵਨਾਵਾਂ ਛੁਪਾ ਲੈਂਦੇ ਨੇ‘ਉਹਨਾਂ’ ਦੇ ’ਸਾਰੇ’ ਕੰਮਾਂ ਨੂੰ ਪੂਰਾ ਕਰਨ ਵਿੱਚ ਸੌਖ ਪੈਦਾ ਕਰਦੇ ਨੇ

ਲੋਕ ਵਿਸ਼ਵਾਸ ਕਰਦੇ,ਮਗਰ ਲਗਦੇ,ਅੰਧ ਭਗਤ ਬਣਦੇਫਿਰ ਲੁੱਟੇ ਜਾਂਦੇ ਹਨ

ਲੁੱਟ ਹੋ ਜਾਣ ਦਾ ਜ਼ਿੰਮਾਂ ਵੀਉਹਨਾਂ ਦੇ ਆਪਣੇ ਉਪਰ ਹੀ ਲਗਦਾ ਹੈਲੁੱਟ ਦਾ ਜ਼ਿੰਮਾ !

ਪਿਆਰਾ ਸਿੰਘ ਕੁੱਦੋਵਾਲ

Piara Singh Kudowal

Read / download PDF