Poem 04
ਤੂੰ ਕਿੱਲ ਗੱਡੇਂ ਹਮ ਫੁੱਲ ਬੀਜੇਂ
Tu Kill Gaddein Hum Phull Beejein · 1 December 2022
‘ਤੂੰ ਕਿੱਲ ਗੱਡੇਂ ਹਮ ਫੁੱਲ ਬੀਜੇਂ’ਮਹਿਕਾਂ ਦੇ ਨਾਲ ਭਰੀਆਂ ਸੜਕਾਂ ।
ਤੂੰ ਲੁੱਟੇਂ ਨਿਹੱਥੇ ਕੁੱਟੇਂਲਹੂ ਦੇ ਨਾਲ ਭਰੀਆਂ ਸੜਕਾਂ
ਗਰਮੀ ਸਰਦੀ ਤਨ ਤੇ ਸਹਿ ਗਏਦਰਦ ਦੁਆ ਨਾਲ ਭਰੀਆਂ ਸੜਕਾਂ
ਸਾਰੇ ਧਰਮ ਇਕਮਿਕ ਹੋਏਮਾਨਵਤਾ ਨਾਲ ਭਰੀਆਂ ਸੜਕਾਂ
ਮਾਨਵਵਾਦ ਧਰਮ ਚਲਾਇਆਸ਼ਾਂਤ ਰੰਗ ਨਾਲ ਭਰੀਆਂ ਸੜਕਾਂ ।
ਲੋਕ ਲਹਿਰ ਦਾ ਪਰਚਮ ਝੁੱਲਿਆਕਿਸਾਨਾਂ ਨਾਲ ਭਰੀਆਂ ਸੜਕਾਂ ।
ਮਾਰ ਛਾਲ ਸਿੰਘ ਚੜ੍ਹ ਗਿਆਜਲ-ਤੋਪਾਂ ਆਈਆਂ ਨਾ ਡਰੀਆਂ ਸੜਕਾਂ ।
ਰੋਕਾਂ ਟੋਕਾਂ ਤਾਰਾਂ ਲੋਹ-ਕੰਧਾਂਦਿੱਲੀ ਜਾਣ ਲਈ ਭਰੀਆਂ ਸੜਕਾਂ ।
ਪੂਰੇ ਟੋਏ ਤੋੜੀਆਂ ਰੋਕਾਂਟਰੈਕਟਰ ਘੂਰੇ ਡਰੀਆਂ ਸੜਕਾਂ ।
ਲਾਲ ਕਿਲ੍ਹਾ ਵੀ ਜਿੱਤ ਮਾਰਿਆਹੈਰਤ ਦੇ ਨਾਲ ਭਰੀਆਂ ਸੜਕਾਂ ।
ਹੱਕ ਲੈਣੇ ਅਖਾੜਾ ਬਣੀਆਂਵਿੱਦਿਆ ਦੇ ਨਾਲ ਭਰੀਆਂ ਸੜਕਾਂ ।
‘ਤੂੰ ਕਿੱਲ ਗੱਡੇਂ ਹਮ ਫੁੱਲ ਬੀਜੇਂ’ਮਹਿਕਾਂ ਦੇ ਨਾਲ ਭਰੀਆਂ ਸੜਕਾਂ ।
— ਪਿਆਰਾ ਸਿੰਘ ਕੁੱਦੋਵਾਲ
Piara Singh Kudowal
Read / download PDF