Poem 03

ਦਿਲ ਵਾਲੇ ਵਿਹੜੇ

Dil Wale Vihre · 2023

ਆਕੇ ਦਿਲ ਵਾਲੇ ਵਿਹੜੇ ਵਿੱਚ ਬਹਿ ਗਿਆਨਾ ਗਿਆ ਕਿਤੇ ਹੋਰ ਮਿੱਤਰੋ ।

ਸਾਡਾ ਸੁਖ ਚੈਨ ਚੁੱਪ ਚਾਪ ਲੈ ਗਿਆਹੈ ਸੋਹਣਾ ਪੱਕਾ ਚੋਰ ਮਿੱਤਰੋ ।

ਆਕੇ ਸੁਪਨੇ ਚ ਪਹਿਲਾਂ ਸੂਹ ਲੈ ਗਿਆਮਾਰ ਨਜ਼ਰਾਂ ਦੇ ਤੀਰ ਰੂਹ ਲੈ ਗਿਆਉਹਦੀ ਤਸਵੀਰ ਨੈਣਾਂ ਵਿੱਚ ਲਹਿ ਗਈਨਾ ਦਿੱਸੇ ਕੋਈ ਹੋਰ ਮਿੱਤਰੋ ।

ਬਣ ਬਰਛੀ ਉਹ ਸੀਨੇ ਵਿੱਚ ਲਹਿ ਗਿਆਮਰਾਂ ਤਿਲ ਤਿਲ ਖਾਣਾ ਪੀਣਾ ਰਹਿ ਗਿਆਉਹਦੇ ਦਰਸ਼ਨਾਂ ਦੀ ਸਿੱਕ ਇੱਕ ਰਹਿ ਗਈਨਾ ਚਾਹਵਾਂ ਕੁਝ ਹੋਰ ਮਿੱਤਰੋ ।

ਭੋਲੇ ਭਾਲੇ ਅਸੀਂ ਰਾਹ ਜਾਂਦੇ ਫਸ ਗਏਸਾਡੇ ਹੰਝੂਆਂ ਨੂੰ ਤੱਕ ਸੋਹਣੇ ਹੱਸ ਪਏਆਪ ਚੰਨ ਵਾਂਗੂ ਬੱਦਲਾਂ ਚ ਛੁੱਪ ਗਏਤੇ ਰੋਂਦੀ ਰਹੇ ਚਕੋਰ ਮਿੱਤਰੋ ।

ਉਹਦੀ ਯਾਦ ਵਿੱਚ ਦਿਨ ਰਾਤ ਗਾਲੀਏਹਰ ਗਲੀ ਪਿੰਡ ਸ਼ਹਿਰ ਦੇਸ਼ ਭਾਲੀਏਬਣ ਮਹਿਕ ਸਾਡੇ ਸਾਹਾਂ ਵਿੱਚ ਲਹਿ ਗਿਆਨਾ ਵੱਸੇ ਕਿਤੇ ਹੋਰ ਮਿੱਤਰੋ ।ਸਾਡਾ ਸੁਖ ਚੈਨ ਨੀਂਦਰਾਂ ਵੀ ਲੈ ਗਿਆਹੈ ਸੋਹਣਾ ਪੱਕਾ ਚੋਰ ਮਿੱਤਰੋ ।

ਪਿਆਰਾ ਸਿੰਘ ਕੁੱਦੋਵਾਲ

Piara Singh Kudowal